CM ਭਗਵੰਤ ਮਾਨ ਨੇ ਨੀਦਰਲੈਂਡ ਦੀ ਨਾਮੀ ਕੰਪਨੀ ਡੀ-ਹਿਊਜ਼ ਦੇ ਰਾਜਪੁਰਾ ਵਿਖੇ ਲਗਾਏ ਗਏ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕੀਤਾ। 150 ਕਰੋੜ ਦੇ ਨਿਵੇਸ਼ ਵਾਲਾ ਇਹ ਪਲਾਂਟ ਨੌਜਵਾਨਾਂ ਲਈ ਨੌਕਰੀਆਂ ਦੇ ਰਾਹ ਖੋਲ੍ਹੇਗਾ ਤੇ ਵਧੀਆ ਕੁਆਲਿਟੀ ਦੀ ਫੀਡ ਬਣਾ ਕੇ ਪੂਰੇ ਦੇਸ਼ ‘ਚ ਸਪਲਾਈ ਕਰੇਗਾ। ਸਰਕਾਰ ਦੀਆਂ ਇਮਾਨਦਾਰ ਨੀਤੀਆਂ ਤੇ ਉਦਯੋਗ ਪੱਖੀ ਮਾਹੌਲ ਸਦਕਾ ਪੰਜਾਬ ਵੱਡੀਆਂ ਕੰਪਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।