ਨਿਊਜ਼ 89 ਪੰਜਾਬ : ਸਵੇਰ ਤੋਂ ਘੱਗਰ ਵਿੱਚ ਲਗਾਤਾਰ ਵੱਧ ਰਹੇ ਪਾਣੀ ਨੂੰ ਦੇਖਦੇ ਹੋਏ ਹਲਕਾ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਅੱਜ ਘੱਗਰ ਦਰਿਆ ਦੇ ਨੇੜੇ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਨੇ ਡੀ.ਸੀ. ਮੋਹਾਲੀ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਲੋਕਾਂ ਦੀ ਮਦਦ ਲਈ ਬੇਨਤੀ ਕੀਤੀ। ਇਸਦੇ ਨਾਲ ਹੀ ਮੈਡਮ ਨੀਨਾ ਮਿੱਤਲ ਨੇ ਪਿੰਡ ਵਾਸੀਆਂ ਨੂੰ ਘੱਗਰ ਤੋਂ ਦੂਰ ਰਹਿਣ ਅਤੇ ਆਪਣਾ ਪੂਰਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।