ਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਤੇ ਜੰਮੂ ਜਾਣ ਵਾਲੇ ਲੋਕਾਂ ਨੂੰ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ। ਜਲੰਧਰ-ਜੰਮੂ ਵਿਚਾਲੇ ਪਟੜੀ ਦੀ ਮੁਰੰਮਤ ਕਾਰਨ ਜੰਮੂ ਜਾਣ ਵਾਲੀਆਂ 65 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਕੁਝ ਦਿਨਾਂ ਲਈ 19 ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਜਦਕਿ 6 ਟਰੇਨਾਂ
,
ਇਸ ਕਾਰਨ ਜੰਮੂ ਆਉਣ ਵਾਲੇ ਅਤੇ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਕਈ ਯਾਤਰੀਆਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਤਵੀ ਰੇਲਵੇ ਸਟੇਸ਼ਨ ਨੇੜੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਟਨਾ ਤੋਂ ਜੰਮੂ ਤਵੀ, ਇੰਦੌਰ ਤੋਂ ਸ਼ਹੀਦ ਤੁਸ਼ਾਰ ਮਹਾਜਨ, ਤਿਰੂਪਤੀ ਤੋਂ ਜੰਮੂ ਤਵੀ, ਜੰਮੂ ਤਵੀ ਤੋਂ ਸੀਲਦਾਹ, ਬਾਂਦਰਾ ਟਰਮੀਨਲ ਤੋਂ ਜੰਮੂ ਤਵੀ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਜੰਮੂ ਤਵੀ ਸ਼ਾਮਲ ਹਨ।
ਧਨਬਾਦ ਤੋਂ ਜੰਮੂ ਤਵੀ ਸਪੈਸ਼ਲ ਟਰੇਨ ਨੂੰ 18, 21, 25 ਅਤੇ 28 ਜਨਵਰੀ ਲਈ ਮੁੜ ਤਹਿ ਕੀਤਾ ਗਿਆ ਹੈ। ਧੁੰਦ ਕਾਰਨ ਕੁਝ ਟਰੇਨਾਂ 3-10 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਕਟਿਹਾਰ ਐਕਸਪ੍ਰੈਸ, ਹੀਰਾਕੁੜ ਐਕਸਪ੍ਰੈਸ, ਹਾਵੜਾ ਅੰਮ੍ਰਿਤਸਰ ਮੇਲ, ਗੋਲਡਨ ਟੈਂਪਲ ਮੇਲ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ, ਸੰਬਲਪੁਰ ਐਕਸਪ੍ਰੈਸ ਅਤੇ ਪਠਾਨਕੋਟ ਦਿੱਲੀ ਐਕਸਪ੍ਰੈਸ ਸ਼ਾਮਲ ਹਨ।