2 ਘੰਟੇ ਪਹਿਲਾਂ
- ਲਿੰਕ ਕਾਪੀ ਕਰੋ

ਟੀਵੀ ਐਕਟਰ ਅਮਨ ਜੈਸਵਾਲ ਦੀ ਮੁੰਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਮਨ ਦੀ ਉਮਰ 23 ਸਾਲ ਸੀ। ਉਸਨੇ ਟੀਵੀ ਸੀਰੀਅਲ “ਧਰਤੀਪੁਤਰ ਨੰਦਿਨੀ” ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਸ਼ੁੱਕਰਵਾਰ ਦੁਪਹਿਰ ਨੂੰ ਅਮਨ ਮੁੰਬਈ ਦੇ ਜੋਗੇਸ਼ਵਰੀ ਰੋਡ ‘ਤੇ ਬਾਈਕ ‘ਤੇ ਜਾ ਰਿਹਾ ਸੀ। ਇੱਕ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅੰਬੋਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੈਸਵਾਲ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।